ਸੌਦਾ ਸਾਧ ਨੇ ਆਖਿਆ ਬਾਦਲ ਦਲ ਨੇ ਡੇਰੇ ਤੋਂ ਪਿਛਲੀ ਗਲਤੀ ਦੀ ਮੁਆਫ਼ੀ ਅਤੇ ਅੱਗੇ ਲਈ ਹਰ ਮਦਦ ਦਾ ਲਿਖਤੀ ਭਰੋਸਾ ਦਿੱਤਾ
ਵਿਧਾਨ ਸਭਾ ਚੋਣਾਂ 2012 ਲਈ 30 ਜਨਵਰੀ ਨੂੰ ਵੋਟਾਂ ਪੈਣੀਆਂ ਹਨ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੂਰੇ ਮਾਲਵੇ ਦੇ 8 ਜਿਲ੍ਹਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਬੰਧਨ ਨੂੰ ਕਰਾਰੀ ਹਾਰ ਦੇਣ ਵਾਲੇ ਡੇਰਾ ਪ੍ਰੇਮੀ ਵੋਟ ਬੈਂਕ ਤੇ ਆਖਰਕਾਰ ਇਹਨਾ ਚੌਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣਾ ਹੱਕ ਜਤਾ ਸਕਦਾ ਹੈ ਤੇ ਇਹਨਾ ਚੋਣਾਂ ਲਈ ਡੇਰਾ ਮੁਖੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਬੰਧਨ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਡੇਰਾ ਪ੍ਰੇਮੀਆਂ ਨੂੰ ਆਦੇਸ਼ ਦਿੱਤੇ ਜਾ ਸਕਦੇ ਹਨ ਤੇ ਇਹ ਫੈਸਲਾ 27 ਜਨਵਰੀ ਨੂੰ ਹੋਣ ਦੀ ਸੰਭਾਵਨਾ ਹੈ। ਇਹ ਇਸ਼ਾਰਾ ਅੱਜ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਡੇਰਾ ਸਿਰਸਾ ਵਿੱਚ ਕੀਤੀ ਗਈ ਪੱਤਰਕਾਰਤਾ ਵਿੱਚ ਹੋਇਆ। ਡੇਰਾ ਮੁਖੀ ਵੱਲੋਂ ਅੱਜ ਆਪਣੇ ਸਿਰਸਾ ਡੇਰੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਕਿਵੇਂ ਕੁਰਸੀ ਦੇ ਲਾਲਚ ਵਿੱਚ ਉਲਝ ਕੇ ਡੇਰਾ ਸੌਦਾ ਸਾਧ ਦੇ ਪੈਰਾਂ ਵਿੱਚ ਡਿੱਗ ਚੁੱਕਾ ਹੈ ਦਾ ਖੁਲਾਸਾ ਵੀ ਹੋਇਆ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸ ਦੇ ਹੱਕ ਵਿੱਚ ਡੇਰਾ ਪ੍ਰੇਮੀ ਵੋਟ ਪਾਉਣ ਦਾ ਫੈਸਲਾ ਕਰਨਗੇ ਦੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਡੇਰਾ ਮੁਖੀ ਨੇ ਕਿਹਾ ਕਿ ਡੇਰਾ ਪ੍ਰੇਮੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਬੰਧਨ ਦੇ ਹੱਕ ਵਿੱਚ ਵੋਟ ਪਾਉਣ ਬਾਰੇ ਗੰਭੀਰਤਾ ਨਾਲ ਸੋਚ ਵਿਚਾਰ ਕਰ ਰਹੇ ਹਨ ਕਿਉਂਕਿ ਪਿਛਲੇ ਸਮੇਂ ਪੰਜਾਬ ਵਿੱਚ ਜੋ ਕੁੱਝ ਡੇਰਾ ਪ੍ਰੇਮੀਆਂ ਨਾਲ ਵਾਪਰਿਆ ਤੇ ਉਹਨਾਂ ਤੇ ਵੀ ਪਰਚੇ ਦਰਜ ਕੀਤੇ ਗਏ ਇਸ ਵਿਵਾਦ ਪ੍ਰਤੀ ਬਾਦਲ ਪਰਿਵਾਰ ਵੱਲੋਂ ਲਿਖਤ ਮੁਆਫੀ ਮੰਗ ਕੇ ਇਹ ਭਰੋਸਾ ਦਿੱਤਾ ਗਿਆ ਹੈ ਕਿ ਅੱਗੇ ਤੋਂ ਪੰਜਾਬ ਵਿੱਚ ਡੇਰਾ ਪ੍ਰੇਮੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ ਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਯਤਨ ਕੀਤੇ ਜਾਣਗੇ।
Source : Punjab Spectrum

Source : Punjab Spectrum
No comments:
Write comments